Multidisciplinary stories and a multidisciplinary approach to teaching
ਪੰਜਾਬੀ ਵਿੱਚ ਪੜ੍ਹਨ ਲਈ ਹੇਠਾਂ ਸਕ੍ਰੋਲ ਕਰੋ।
Storytelling is a major component of the Montessori curriculum. When I tell a story, each student’s interest is caught in a particular area and they do further experiments to satisfy their curiosity.
The National Education Policy 2020 emphasizes the need for experiential and holistic learning: interactions with the wider society, learning from scientists, artisans and other professionals and experts. Stories from the PARI website are invaluable to this endeavor.
I chose two PARI stories to begin with, because they suit a multidisciplinary approach to learning – in this case, there are no boundaries between the subject’s geography, biology and history. To bring two such stories into our curriculum, I condensed and re-formatted them into cards (available in English, Hindi and Kannada here). Once school begins in-person, I will cut and laminate these cards for any student to find them in their classroom.
The first story I picked was, Home with the Harvest by K. Sunil, a Soliga Adivasi who documents his daily life, in Kaniyanapura, a tribal hamlet in Bandipur, Karnataka. This story might interest a student who is curious and wants to know more about different biomes and the flora, fauna and people who populate each area. The language is simple yet descriptive of his lifestyle, the photographs are picturesque and self-explanatory, appealing to all ages. It’s a great glimpse into Karnataka’s agricultural communities.
Swimming to migrate in Odisha is the other photo-essay by Dilip Mohanty that I created into cards. It follows buffaloes who swim across the local river in Odisha’s Jagatsinghpur district every day during the summer, and the community of milkmen who support them along the way. Children learning about domestication of animals, pastoralists and their migration patterns, might find this interesting. It’s also apt for those who want to learn more about how young animals are protected and cared for.
Sonika Rana and Geetha Aravind (both educators at PEP Schoolv2, a Montessori school in Bengaluru) have translated these cards in Hindi and Kannada respectively, using vocabulary appropriate for early learners. Making stories accessible to students in multiple tongues reflects an environment where local languages are part and parcel of the culture of learning. We create a space where children learn the parts of the seed in English, make sesame seed laddoos according to instructions given in Hindi and learn more about the Neem Tree (Bevina Mara) from a Kannada booklet. The bilingual design of the text gives children the freedom to read and understand on their own without depending on the adult for explanations.
The whole process is fluid and follows the child. If the universe is the fabric of our knowledge, then human culture, its inventions and expressions are the warp and weft. This is beautifully illustrated by the wealth of real life stories and photo essays on the PARI website.
ਬਹੁ-ਵਿਸ਼ਾਈ ਕਹਾਣੀਆਂ ਅਤੇ ਸਿਖਲਾਈ ਦੀ ਬਹੁ-ਵਿਸ਼ਾਈ ਪਹੁੰਚ
ਕਹਾਣੀਆਂ ਸੁਣਾਉਣਾ ਮੌਂਟੇਸਰੀ ਦੇ ਸਿਲੇਬਸ ਦਾ ਇੱਕ ਪ੍ਰਮੁੱਖ ਹਿੱਸਾ ਹੈ। ਜਦੋਂ ਮੈਂ ਕੋਈ ਕਹਾਣੀ ਸੁਣਾਉਂਦੀ ਹਾਂ ਤਾਂ ਹਰੇਕ ਵਿਦਿਆਰਥੀ ਦਾ ਮਨ ਉਸ ਖਾਸ ਪਾਸੇ (ਖੇਤਰ) ਵੱਲ ਖਿੱਚਿਆ ਜਾਂਦਾ ਹੈ ਅਤੇ ਫਿਰ ਉਹ ਆਪਣੀ ਉਤਸੁਕਤਾ ਨੂੰ ਸੰਤੁਸ਼ਟ ਕਰਨ ਲਈ ਉਸ ਵਿਸ਼ੇ ਨੂੰ ਲੈ ਕੇ ਕਈ ਹੋਰ ਤਜ਼ਰਬੇ ਕਰਦੇ ਹਨ।
ਰਾਸ਼ਟਰੀ ਸਿੱਖਿਆ ਨੀਤੀ 2020 ਤਜ਼ਰਬੇਕਾਰ ਅਤੇ ਸੰਪੂਰਨ ਸਿੱਖਿਆ ਦੀ ਲੋੜ ‘ਤੇ ਜ਼ੋਰ ਦਿੰਦੀ ਹੈ: ਜਿਸਦੇ ਮਕਸਦ ਵਿੱਚ ਵਿਆਪਕ ਸਮਾਜ ਦੇ ਨਾਲ਼ ਗੱਲਬਾਤ ਕਰਨੀ, ਵਿਗਿਆਨਕਾਂ ਪਾਸੋਂ ਸਿੱਖਣਾ, ਕਾਰੀਗਰਾਂ ਅਤੇ ਹੋਰਨਾਂ ਪੇਸ਼ੇਵਰਾਂ ਅਤੇ ਮਾਹਰਾਂ ਪਾਸੋਂ ਸਿੱਖਣਾ ਸ਼ਾਮਲ ਹੈ। ਪਾਰੀ (PARI) ਵੈੱਬਸਾਈਟ ਦੀਆਂ ਕਹਾਣੀਆਂ ਇਸ ਯਤਨ ਵਾਲ਼ੇ ਪਾਸੇ ਖਰੀਆਂ ਉੱਤਰਦੀਆਂ ਹਨ।
ਸ਼ੁਰੂ ਕਰਨ ਲਈ ਮੈਂ ਪਾਰੀ (PARI) ਦੀਆਂ ਦੋ ਕਹਾਣੀਆਂ ਚੁਣੀਆਂ, ਕਿਉਂਕਿ ਉਹ ਸਿਖਲਾਈ ਦੀ ਬਹੁ-ਵਿਸ਼ਾਈ ਪਹੁੰਚ ਨਾਲ਼ ਮੇਲ਼ ਖਾਂਦੀਆਂ ਹਨ- ਇਸ ਮਾਮਲੇ ਵਿੱਚ, ਭੂਗੋਲ, ਜੀਵ-ਵਿਗਿਆਨ (ਬਾਇਓਲਾਜੀ) ਅਤੇ ਇਤਿਹਾਸ ਦੇ ਵਿਸ਼ਿਆਂ ਵਿਚਾਲ਼ੇ ਕੋਈ ਹੱਦਬੰਦੀਆਂ ਨਹੀਂ ਹੁੰਦੀਆਂ। ਆਪਣੇ ਸਿਲੇਬਸ ਹੇਠ ਅਜਿਹੀਆਂ ਦੋ ਕਹਾਣੀਆਂ ਲਿਆਉਣ ਵਾਸਤੇ, ਮੈਂ ਉਨ੍ਹਾਂ ਨੂੰ ਸੰਖੇਪ ਕੀਤਾ ਅਤੇ ਮੁੜ-ਫਾਰਮੈਟ ਕਰਕੇ ਕਾਰਡਾਂ ਵਿੱਚ ਝਰੀਟਿਆ (ਅੰਗਰੇਜ਼ੀ, ਹਿੰਦੀ ਅਤੇ ਕੰਨੜ ਵਿੱਚ ਇੱਥੇ ਦੋਖੇ)। ਇੱਕ ਵਾਰ ਸਕੂਲ ਮੁੜ ਸ਼ੁਰੂ ਹੋਣ ‘ਤੇ ਮੈਂ ਖ਼ੁਦ ਇਨ੍ਹਾਂ ਕਾਰਡਾਂ ਨੂੰ ਕੱਟ ਕੇ ਅਤੇ ਲੈਮੀਨੇਟ ਕਰਕੇ ਕਲਾਸਰੂਮਾਂ ਵਿੱਚ ਲਗਾ ਦਿਆਂਗੀ ਤਾਂ ਕਿ ਕੋਈ ਵੀ ਇਨ੍ਹਾਂ ਨੂੰ ਦੇਖ ਸਕੇ।
ਪਹਿਲੀ ਕਹਾਣੀ ਜੋ ਮੈਂ ਹੱਥ ਲਈ ਉਹ ਸੀ, Home with the Harvest ਜੋ ਕੇ. ਸੁਨੀਲ, ਇੱਕ ਸੋਲਿਗਾ ਆਦਿਵਾਸੀ ਦੁਆਰਾ ਲਿਖੀ ਗਈ ਹੈ, ਉਹ ਕਰਨਾਟਕ ਦੇ ਬਾਂਦੀਪੁਰ ਦੇ ਇੱਕ ਕਬਾਇਲੀ ਪਿੰਡ ਕਾਨਿਆਨਾਪੁਰਾ ਵਿਖੇ ਆਪਣੇ ਰੋਜ਼ਮੱਰਾ ਦੇ ਕੰਮਾਂ ਦਾ ਦਸਤਾਵੇਜੀਕਰਨ ਕਰਦੇ ਹਨ। ਇਹ ਕਹਾਣੀ ਕਿਸੇ ਅਜਿਹੇ ਵਿਦਿਆਰਥੀ ਲਈ ਦਿਲਚਸਪ ਹੋ ਸਕਦੀ ਹੈ ਜੋ ਵਿਭਿੰਨ ਬਾਇਓਮਾਂ ਅਤੇ ਬਨਸਪਤੀ, ਜੀਵ-ਜੰਤੂਆਂ ਬਾਰੇ ਅਤੇ ਅਜਿਹੇ ਜੀਵਾਂ ਬਾਰੇ ਜਾਣਨ ਲਈ ਉਤਸੁਕ ਹੈ ਜੋ ਹਰੇਕ ਖੇਤਰ ਦੇ ਹਰ ਹਾਲਾਤ ਵਿੱਚ ਵੱਸ ਜਾਂਦੇ ਹਨ। ਕਹਾਣੀ ਦੀ ਭਾਸ਼ਾ ਸਰਲ ਹੈ ਪਰ ਉਹਦੀ ਜੀਵਨਸ਼ੈਲੀ ਵਰਣਨਾਤਮਕ ਬਣ ਕੇ ਉੱਭਰਦੀ ਹੈ, ਤਸਵੀਰਾਂ ਸੁੰਦਰ ਹੋਣ ਦੇ ਨਾਲ਼ ਨਾਲ਼ ਸਵੈ-ਵਿਆਖਿਆਤਮਕ ਹਨ, ਜੋ ਹਰ ਉਮਰ ਵਰਗ ਦੇ ਲੋਕਾਂ ਨੂੰ ਆਕਰਸ਼ਤ ਕਰਦੀਆਂ ਹਨ। ਇਹ ਕਹਾਣੀ ਕਰਨਾਟਕ ਦੇ ਖੇਤੀਬਾੜੀ ਨਾਲ਼ ਜੁੜੇ ਭਾਈਚਾਰਿਆਂ ਦੇ ਜੀਵਨ ਦੀ ਇੱਕ ਝਲਕ ਹੈ।
Swimming to migrate in Odisha ਦਿਲੀਪ ਮੋਹੰਤੀ ਦਾ ਇੱਕ ਹੋਰ ਅਜਿਹਾ ਫ਼ੋਟੋ-ਲੇਖ ਹੈ ਜੋ ਮੈਂ ਕਾਰਡਾਂ ਵਿੱਚ ਬਣਾਇਆ ਸੀ। ਇਹ ਫ਼ੋਟੋ-ਲੇਖ ਉਨ੍ਹਾਂ ਮੱਝਾਂ ਨੂੰ ਕਵਰ ਕਰਦਾ ਹੈ ਜੋ ਗਰਮੀਆਂ ਵਿੱਚ ਹਰ ਰੋਜ਼ ਓਡੀਸ਼ਾ ਦੇ ਜਗਤਸਿੰਘਪੁਰ ਜ਼ਿਲ੍ਹੇ ਵਿਖੇ ਪੈਂਦੀ ਸਥਾਨਕ ਨਹਿਰ ਨੂੰ ਤੈਰ ਕੇ ਪਾਰ ਕਰਦੀਆਂ ਹਨ ਅਤੇ ਉਨ੍ਹਾਂ ਦੋਧੀਆਂ ਨੂੰ ਵੀ ਕਵਰ ਕਰਦਾ ਹੈ ਜੋ ਪੂਰਾ ਰਾਹ ਇਨ੍ਹਾਂ ਮੱਝਾਂ ਦੇ ਨਾਲ਼-ਨਾਲ਼ ਇਨ੍ਹਾਂ ਰੱਖਿਆ ਕਰਦੇ ਆਉਂਦੇ ਹਨ। ਜਾਨਵਰਾਂ, ਆਜੜੀਆਂ ਅਤੇ ਉਨ੍ਹਾਂ ਦੇ ਪ੍ਰਵਾਸ ਕਰਨ ਦੇ ਢੰਗ-ਤਰੀਕਿਆਂ ਬਾਰੇ ਜਾਣਨ ਵਿੱਚ ਉਤਸੁਕਤਾ ਰੱਖਣ ਵਾਲ਼ੇ ਬੱਚਿਆਂ ਲਈ ਇਹ ਫ਼ੋਟੋ-ਲੇਖ ਕਾਫ਼ੀ ਸਹਾਈ ਸਾਬਤ ਹੋ ਸਕਦਾ ਹੈ। ਬਾਕੀ ਇਹ ਲੇਖ ਉਨ੍ਹਾਂ ਵਿਦਿਆਰਥੀਆਂ ਲਈ ਵੀ ਢੁੱਕਵਾਂ ਹੈ ਜੋ ਇਹ ਜਾਣਨਾ ਚਾਹੁੰਦੇ ਹਨ ਕਿ ਛੋਟੇ ਜਾਨਵਰਾਂ ਦੀ ਸੁਰੱਖਿਆ ਤੇ ਦੇਖਭਾਲ਼ ਕਿਵੇਂ ਕੀਤੀ ਜਾਂਦੀ ਹੈ।
ਸੋਨਿਕਾ ਰਾਣਾ ਅਤੇ ਗੀਤਾ ਅਰਾਵਿੰਦ (ਦੋਵੇਂ, ਬੰਗਲੁਰੂ ਦੇ ਮੋਂਟੇਸਰੀ ਸਕੂਲ ਵਿਖੇ ਸਿਖਲਾਇਕ ਹਨ) ਨੇ ਇਨ੍ਹਾਂ ਕਾਰਡਾਂ ਦਾ ਤਰਜ਼ਮਾ ਕ੍ਰਮਵਾਰ ਹਿੰਦੀ ਅਤੇ ਕੰਨੜ ਵਿੱਚ ਕੀਤਾ ਹੈ, ਉਹ ਵੀ ਇੰਨੀ ਢੁੱਕਵੀਂ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਕਿ ਸ਼ੁਰੂਆਤ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਸੌਖ ਹੋ ਸਕੇ। ਕਹਾਣੀਆਂ ਨੂੰ ਇੱਕ ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਵਿਦਿਆਰਥੀਆਂ ਲਈ ਪਹੁੰਚਯੋਗ ਬਣਾਉਣਾ ਦਰਅਸਲ ਇੱਕ ਅਜਿਹੇ ਵਾਤਾਵਰਣ ਨੂੰ ਦਰਸਾਉਂਦਾ ਹੈ ਜਿੱਥੇ ਸਥਾਨਕ ਭਾਸ਼ਾਵਾਂ ਸਿੱਖਣ ਦੇ ਸੱਭਿਆਚਾਰ ਦਾ ਹਿੱਸਾ ਅਤੇ ਪੁਲੰਦਾ ਸਾਬਤ ਹੁੰਦੀਆਂ ਹਨ। ਅਸੀਂ ਇੱਕ ਅਜਿਹੀ ਥਾਂ ਸਿਰਜਦੇ ਹਾਂ ਜਿੱਥੇ ਬੱਚੇ ਬੀਜ ਦੇ ਹਿੱਸਿਆਂ ਬਾਰੇ ਅੰਗਰੇਜ਼ੀ ਭਾਸ਼ਾ ਵਿੱਚ ਜਾਣਦੇ ਹਨ, ਹਿੰਦੀ ਵਿੱਚ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਤਿਲਾਂ ਦੇ ਲੱਡੂ ਵੱਟਦੇ ਹਨ ਅਤੇ ਕੰਨੜ ਕਿਤਾਬਚੇ ਵਿੱਚੋਂ ਨਿੰਮ ਦੇ ਰੁੱਖ (ਬੇਵਿਨਾ ਮਾਰਾ) ਬਾਰੇ ਬਹੁਤੀ ਚੰਗੀ ਤਰ੍ਹਾਂ ਸਿੱਖਦੇ ਹਨ। ਕਿਸੇ ਲਿਖਤ ਦਾ ਦੋ ਭਾਸ਼ਾਵਾਂ ਵਿੱਚ ਹੋਣਾ ਵਿਦਿਆਰਥੀਆਂ ਨੂੰ ਆਪਣੇ ਆਪ ਪੜ੍ਹਨ ਅਤੇ ਸਿੱਖਣ ਦੀ ਅਜ਼ਾਦੀ ਬਖ਼ਸ਼ਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਤੋਂ ਕਿਸੇ ਵੱਡੇ ਉੱਤੇ ਨਿਰਭਰ ਰਹਿਣ ਦੀ ਲੋੜ ਨਹੀਂ ਨੂੰ ਖ਼ਤਮ ਕਰਦਾ ਹੈ।
ਇਹ ਪੂਰੀ ਪ੍ਰਕਿਰਿਆ ਕਿਸੇ ਵਹਿਣ ਵਾਂਗਰ ਹੁੰਦੀ ਹੈ ਜਿਸ ਵਿੱਚ ਬੱਚਾ ਵਹਿ ਤੁਰਦਾ ਹੈ। ਜੇਕਰ ਬ੍ਰਹਿਮੰਡ ਸਾਡੀ ਜਾਣਕਾਰੀ ਦਾ ਕੱਪੜਾ ਹੈ ਤਾਂ ਮਨੁੱਖੀ ਸੱਭਿਆਚਾਰ, ਇਹਦੀਆਂ ਕਾਢਾਂ ਅਤੇ ਪ੍ਰਗਟਾਵੇ ਉਸ ਕੱਪੜੇ ਦਾ ਤਾਣਾ-ਪੇਟਾ ਹਨ। ਪਾਰੀ ਵੈੱਬਸਾਈਟ ‘ਤੇ ਇਸ ਸਾਰੇ ਕਾਸੇ ਨੂੰ ਅਸਲ ਜੀਵਨ ਦੀਆਂ ਕਹਾਣੀਆਂ ਅਤੇ ਫ਼ੋਟੋ-ਲੇਖਾਂ ਦੇ ਭੰਡਾਰ ਦੀ ਸੁੰਦਰਤਾ ਨਾਲ਼ ਸ਼ਿੰਗਾਰਿਆ ਗਿਆ ਹੈ।
About the teacher
Nivedita Ram is a scientist and Montessor teacher and trainer. She believes that learning is most effective when students are able to follow their interests, connecting concepts learned in the classroom to their experiences and interactions in the world outside. Her background in research and education enable her to work with children, educators, schools and NGOs helping them to enrich their curricula through experiential learning and real life stories.ਨਿਵੇਦਿਤਾ ਰਾਮ ਇੱਖ ਵਿਗਿਆਨਕ ਅਤੇ ਮੋਂਟੇਸਰ ਅਧਿਆਪਕ ਅਤੇ ਸਿਖਲਾਇਕ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਣਾ ਉਸ ਸੂਰਤ ਵਿੱਚ ਸਭ ਤੋਂ ਪ੍ਰਭਾਵੀ ਹੁੰਦਾ ਜਦੋਂ ਵਿਦਿਆਰਥੀ ਆਪਣੇ ਹਿੱਤਾਂ ਦਾ ਪਾਲਣ ਕਰਨ ਵਿੱਚ ਸਮਰੱਥ ਹੁੰਦੇ ਹਨ ਅਤੇ ਜਦੋਂ ਉਹ ਜਮਾਤ ਵਿੱਚ ਸਿੱਖੀਆਂ ਗਈਆਂ ਧਾਰਨਾਵਾਂ ਤੇ ਸੰਕਲਪਾਂ ਨੂੰ ਬਾਹਰੀ ਦੁਨੀਆ ਨਾਲ਼ ਜੋੜ ਕੇ ਦੇਖਦੇ ਹਨ। ਖ਼ੋਜ ਅਤੇ ਸਿੱਖਿਆ ਵਿੱਚ ਨਿਵੇਦਿਤਾ ਪਿੱਠਭੂਮੀ ਉਨ੍ਹਾਂ ਨੂੰ ਬੱਚਿਆਂ, ਅਧਿਆਪਕਾਂ, ਸਕੂਲਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੇ ਨਾਲ਼ ਕੰਮ ਕਰਨ ਦੇ ਸਮਰੱਥ ਬਣਾਉਂਦੀ ਹੈ ਜੋ ਉਨ੍ਹਾਂ ਨੂੰ ਤਜ਼ਰਬੇਕਾਰ ਸਿਖਲਾਈ ਅਤੇ ਅਸਲ ਜੀਵਨ ਦੀਆਂ ਕਹਾਣੀਆਂ ਰਾਹੀਂ ਆਪਣੇ ਸਿਲੇਬਸ ਨੂੰ ਅਮੀਰ ਬਣਾਉਣ ਵਿੱਚ ਸਹਾਈ ਹੁੰਦਾ ਹੈ।
PARI Education has reached over 180 organisations across India.
Would you like to be involved?
Get in touch